Tu Sun Harna Kaleya
Lyrics and Traditional Translations
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
One Universal Creator God. By The Grace Of The True Guru:
ਆਸਾ ਮਹਲਾ ੧ ਛੰਤ ਘਰੁ ੩ ॥
aasaa mahalaa pehilaa chha(n)t ghar teejaa ||
Aasaa, First Mehla, Chhant, Third House:
ਤੂੰ ਸੁਣਿ ਹਰਣਾ ਕਾਲਿਆ ਕੀ ਵਾੜੀਐ ਰਾਤਾ ਰਾਮ ॥
too(n) sun haranaa kaaliaa kee vaaReeaai raataa raam ||
Listen, O black deer: why are you so attached to the orchard of passion?
ਹੇ ਕਾਲੇ ਹਰਣ! (ਹੇ ਕਾਲੇ ਹਰਣ ਵਾਂਗ ਸੰਸਾਰ-ਬਨ ਵਿਚ ਬੇ-ਪਰਵਾਹ ਹੋ ਕੇ ਚੰੁਗੀਆਂ ਮਾਰਨ ਵਾਲੇ ਮਨ!) ਤੂੰ (ਮੇਰੀ ਗੱਲ) ਸੁਣ! ਤੂੰ ਇਸ (ਜਗਤ-) ਫੁਲਵਾੜੀ ਵਿਚ ਕਿਉਂ ਮਸਤ ਹੋ ਰਿਹਾ ਹੈਂ?
ਗੁਰੂ ਜੀ ਹਰਣ ਅਰ ਭਵਰ ਮਛੀ ਔ ਨਦੀ ਨਾਲਿਓਂ ਕੇ ਰੂਪਕ ਦ੍ਵਾਰਾ ਜੀਵ ਕੋ ਵੈਰਾਗ ਮਯ ਉਪਦੇਸ ਕਰਤੇ ਹੈਂ:
ਬਿਖੁ ਫਲੁ ਮੀਠਾ ਚਾਰਿ ਦਿਨ ਫਿਰਿ ਹੋਵੈ ਤਾਤਾ ਰਾਮ ॥
bikh fal meeThaa chaar dhin fir hovai taataa raam ||
The fruit of sin is sweet for only a few days, and then it grows hot and bitter.
(ਇਸ ਫੁਲਵਾੜੀ ਦਾ) ਫਲ ਜ਼ਹਰ ਹੈ, (ਭਾਵ, ਆਤਮਕ ਮੌਤ ਪੈਦਾ ਕਰਦਾ ਹੈ) ਇਹ ਥੋੜੇ ਦਿਨ ਹੀ ਸੁਆਦਲਾ ਲੱਗਦਾ ਹੈ, ਫਿਰ ਇਹ ਦੁਖਦਾਈ ਬਣ ਜਾਂਦਾ ਹੈ ।
ਹੇ ਭਾਈ! ਇਹ ਬਿਖ ਰੂਪ ਫਲੁ ਚਾਰਿ ਦਿਨ ਤੋ ਮੀਠਾ ਹੈ, ਫਿਰ ਅੰਤ ਕੋ ਤਾਤਾ, ਭਾਵ ਦੁਖਦਾਈ ਹੋ ਜਾਵੇਗਾ॥
ਫਿਰਿ ਹੋਇ ਤਾਤਾ ਖਰਾ ਮਾਤਾ ਨਾਮ ਬਿਨੁ ਪਰਤਾਪਏ ॥
fir hoi taataa kharaa maataa naam bin parataape ||
That fruit which intoxicated you has now become bitter and painful, without the Naam.
ਜਿਸ ਵਿਚ ਤੂੰ ਇਤਨਾ ਮਸਤ ਹੈਂ ਇਹ ਆਖ਼ਰ ਦੁੱਖਦਾਈ ਹੋ ਜਾਂਦਾ ਹੈ । ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਬਹੁਤ ਦੁੱਖ ਦੇਂਦਾ ਹੈ ।
ਜਿਸ ਵਿਖੈ ਤੂੰ ਅਤੀ ਮਸਤ ਹੋ ਰਹਾ ਹੈਂ ਫਿਰ ਵਹੁ ਦੁਖਦਾਈ ਹੋ ਜਾਵੇਗਾ। ਬਿਨਾਂ ਨਾਮ ਕੇ ਤੂੰ ਬਿਸੇਸ ਕਰ ਤਪਾਇਮਾਨ ਹੋਵੇਂਗਾ, ਭਾਵ ਪਸਚਾਤਾਪੁ ਕਰੇਗਾ॥
ਓਹੁ ਜੇਵ ਸਾਇਰ ਦੇਇ ਲਹਰੀ ਬਿਜੁਲ ਜਿਵੈ ਚਮਕਏ ॥
oh jev sair dhei laharee bijul jivai chamake ||
It is temporary, like the waves on the sea, and the flash of lightning.
(ਉਂਝ ਹੈ ਭੀ ਇਹ ਥੋੜਾ ਸਮਾ ਰਹਿਣ ਵਾਲਾ) ਜਿਵੇਂ ਸਮੁੰਦਰ ਲਹਿਰਾਂ ਮਾਰਦਾ ਹੈ ਜਾਂ ਜਿਵੇਂ ਬਿਜਲੀ ਲਿਸ਼ਕ ਮਾਰਦੀ ਹੈ ।
ਵਹੁ ਬੈਤਰਨੀ ਨਦੀ (ਸਾਇਰ) ਸਮੁੰਦ੍ਰ ਕੀ ਨ੍ਯਾਈ ਲਹਰਾ ਦੇ ਰਹੀ ਹੈ ਔਰ ਅਸਿਪਤ੍ਰ ਜੋ ਬਨਤਲਵਾਰ ਸਮ ਪਤ੍ਰੋਂ ਵਾਲਾ ਨਰਕ ਰੂਪੁ ਹੈ, ਸੋ ਬਿਜਲੀ ਕੀ ਭਾਂਤਿ ਚਮਕ ਰਹਾ ਹੈ॥
ਹਰਿ ਬਾਝੁ ਰਾਖਾ ਕੋਇ ਨਾਹੀ ਸੋਇ ਤੁਝਹਿ ਬਿਸਾਰਿਆ ॥
har baajh raakhaa koi naahee soi tujheh bisaariaa ||
Without the Lord, there is no other protector, but you have forgotten Him.
ਪਰਮਾਤਮਾ (ਦੇ ਨਾਮ) ਤੋਂ ਬਿਨਾ ਹੋਰ ਕੋਈ (ਸਦਾ ਨਾਲ ਨਿਭਣ ਵਾਲਾ) ਰਾਖਾ ਨਹੀਂ (ਹੇ ਹਰਨ ਵਾਂਗ ਚੁੰਗੀਆਂ ਮਾਰਨ ਵਾਲੇ ਮਨ!) ਉਸ ਨੂੰ ਤੂੰ ਭੁਲਾਈ ਬੈਠਾ ਹੈਂ ।
ਉਸ ਸਥਾਨ ਮੇਂ ਬਿਨਾਂ ਹਰੀ ਕੇ ਕੋਈ ਰਖ੍ਯਕ ਨਹੀਂ ਹੈ, ਸੋ ਹਰੀ ਤੈਨੇ ਬਿਸਾਰ ਦੀਆ ਹੈ॥
ਸਚੁ ਕਹੈ ਨਾਨਕੁ ਚੇਤਿ ਰੇ ਮਨ ਮਰਹਿ ਹਰਣਾ ਕਾਲਿਆ ॥੧॥
sach kahai naanak chet re man mareh haranaa kaaliaa ||1||
Nanak speaks the Truth. Reflect upon it, O mind; you shall die, O black deer. ||1||
ਨਾਨਕ ਆਖਦਾ ਹੈ—ਹੇ ਕਾਲੇ ਹਰਨ! ਹੇ ਮਨ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰ, ਨਹੀਂ ਤਾਂ (ਇਸ ਜਗਤ-ਫੁਲਵਾੜੀ ਵਿਚ ਮਸਤ ਹੋ ਕੇ) ਤੂੰ ਆਪਣੀ ਆਤਮਕ ਮੌਤ ਸਹੇੜ ਲਏਂਗਾ ।੧।
ਸ੍ਰੀ ਗੁਰੂ ਜੀ ਕਹਤੇ ਹੈਂ: ਹਮ ਸਚ ਕਹਤੇ ਹੈਂ, ਹੇ ਮਨ ਕਾਲੇ ਹਰਨ! ਤੂੰ ਪਰਮੇਸ੍ਵਰ ਕੋ ਯਾਦ ਕਰ ਅੰਤ ਕੋ ਮਰਹਿਗਾ॥੧॥
Professor Sahib Singh's interpretation:
O black deer! (O mind that saunters carelessly through the world like a black deer!) You listen (to me)! Why are you enjoying yourself in this (world) flower garden? The fruit (of this fulwadi) is poison, (ie, it produces spiritual death) It looks delicious for a few days, then it becomes painful.
In which you are so engrossed, it eventually becomes painful. Without the name of God, it gives a lot of pain. (Even if it is short-lived) like the waves of the sea or like lightning.
There is no (ever-present) guardian except (the name of) God (O mind that pecks like a deer!) Him you have forgotten. Nanak says - O black deer! O mind! Meditate on the Everlasting God, otherwise (by being engrossed in this world) you will suffer your own spiritual death.
My Translation:
Deer Mind
Listen, black deer: why are you
so infatuated with the garden?
Poison fruit is sweet
for only four days,
then it becomes unbearable.
Intoxicated and devoid of essence,
you suffer. Like ocean waves,
like flashes of lightening.
Apart from Hari, there is
no other savior.
I tell you the truth,
remember, O mind:
You will die, O black deer!
Meditations:
May 18, 2024 - Raag Asa
Listening to Shabads in Raag Asa
Meditation Link:
Meditation for May 25th will be on Remembrance - Guru Nanak uses the words "Chet Re Man" - O Mind, Remember! This is part of the The Black Deer meditation series, a meditation and contemplation of Guru Nanak's shabad Tu Sun Harna Kaleya - Listen O Black Deer.
We will start the meditation by discussing why Guru Nanak wrote this shabad in Raag Asa following up on last week's discussion. If you want to add to this discussion, either send me an email at shivpreetsingh@live.com or write a comment on either the Tu Sun Harna video (link below) or the blog (link below)
Tu Sun Harna Kaley Video:
Blog:
Raag Asa Playlist:
The public weekly meditation happens every week on Saturday (9am PST/10:30pm IST) where we can go wherever we want - listening, reciting, conversing, singing ... the sky is the limit!
Guru Nanak sings in Raag Asa to a black deer, enjoying fruit in a garden. "Tu Sun," he says—listen, the fruits you are enamored with will only last four days. The Guru is metaphorically addressing our mind, comparing it to the black deer wandering through the world garden, the forest of thoughts, oblivious to the inner fragrance it carries.
I think I composed this shabad in 2017. The first recordings for creating this arrangement were done in Delhi in 2019, and the last few recordings were done in 2024. I am thankful to Ahsan Ali for his Sarangi, Rajesh Prasanna for his bansuri, Shamik Guha Roy for his percussion/rhythm tracks, and especially Jashan Jot Kaur and Pragya Singh for their background vocals. Both Jashan Jot and Pragya traveled from Punjab and Rajasthan to just meet me when I was on a trip to India; when they visited me I was recording this and I thought it would be a good idea to have a "Tu Sun" chorus in the background - and that is how, that came about.
The shabad is about listening. We will be doing meditations on this in May and June of 2024. If you want to participate in these meditations, join me on the live YouTube sessions every Saturday at 9am PST/9:30pm IST.