Darshan Dekh Bhai Mat Puri
This is a hidden treasure from Guru Nanak This new shabad dedicated to the beloved ones. the listeners, the seekers, who want to see Guru Nanak this Baisakhi. This is a rare shabad that I have not heard anyone sing. There are so many such hidden treasures of Guru Nanak. It shows us how to see the Guru, to meet the Guru. Can we hear him? Can we see him?
I have been working on this track since 2019 and first released it in 2024. I was inspired to release this after thinking about the impact the recent India trip had on me. Thanks to Ahsan Ali for his amazing Sarangi and backing vocals and Rajvinder Singh ji for his amazing Tabla on this track.
Here are some alternative translations of this shabad.
ਗਉੜੀ ਮਹਲਾ ੧ ॥
Gauree, First Mehla:
Gauri 1st Guru.
ਗਊੜੀ ਪਾਤਸ਼ਾਹੀ ਪਹਿਲੀ।
गउड़ी महला १ ॥
ਐਸੋ ਦਾਸੁ ਮਿਲੈ ਸੁਖੁ ਹੋਈ ॥
Meeting such a slave, peace is obtained.
By meeting such a slave of the True Lord who has obtained Him,.
(ਪਰਮਾਤਮਾ ਦਾ) ਇਹੋ ਜਿਹਾ ਦਾਸ (ਜਿਸ ਮਨੁੱਖ ਨੂੰ) ਮਿਲ ਪੈਂਦਾ ਹੈ, (ਉਸ ਦੇ ਅੰਦਰ) ਆਤਮਕ ਆਨੰਦ ਪੈਦਾ ਹੁੰਦਾ ਹੈ ।
ਤਾਂ ਤੇ ਐਸਾ ਜੋ ਕਾਮਨਾ ਤੇ ਉਦਾਸ ਮਹਾਤਮਾ ਮਿਲੈ ਤਬ ਆਤਮ ਸੁਖ ਪ੍ਰਾਪਤਿ ਹੋਤਾ ਹੈ॥
ਸੱਚੇ ਸਾਹਿਬ ਦੇ ਐਸੇ ਗੋਲੇ ਨੂੰ ਜਿਸ ਨੇ ਉਸ ਨੂੰ ਪਾ ਲਿਆ ਹੈ, ਮਿਲਣ ਦੁਆਰਾ,
ऐसे सेवक को मिलने से सुख प्राप्त होता है एवं
ਦੁਖੁ ਵਿਸਰੈ ਪਾਵੈ ਸਚੁ ਸੋਈ ॥੧॥
Pain is forgotten, when the True Lord is found. ||1||
peace is procured, and pain is forgotten.
ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਪ੍ਰਾਪਤੀ ਕਰ ਲੈਂਦਾ ਹੈ, ਦੁੱਖ ਉਸ ਦੇ ਨੇੜੇ ਨਹੀਂ ਢੁੱਕਦਾ ।੧।
ਸੰਪੂਰਨ ਦੁਖ ਭੂਲ ਜਾਤਾ ਹੈ, ਸੋ ਪੁਰਸ਼ ਸਚ ਸ੍ਵਰੂਪ ਕੋ ਪਾਵਤਾ ਹੈ॥੧॥
ਆਰਾਮ ਹਾਸਲ ਹੁੰਦਾ ਹੈ, ਅਤੇ ਦਰਦ ਭੁੱਲ ਜਾਂਦਾ ਹੈ।
दुख दूर हो जाता है, जिसने सत्य स्वरूप ईश्वर को पा लियां है ॥ १॥
ਦਰਸਨੁ ਦੇਖਿ ਭਈ ਮਤਿ ਪੂਰੀ ॥
Beholding the blessed vision of his darshan, my understanding has become perfect.
By seeing his sight, my understanding has become perfect.
(ਹਰੀ ਦੇ ਦਾਸ, ਗੁਰੂ ਦਾ) ਦਰਸਨ ਕਰ ਕੇ ਮਨੁੱਖ ਦੀ ਅਕਲ ਪੂਰੀ (ਸੂਝ ਵਾਲੀ) ਹੋ ਜਾਂਦੀ ਹੈ ।
ਹੇ ਸਿਧ ਜੀ! ਤਾਂ ਤੇ ਜੋ ਪੂਰਬ ਕਾਮਨਾ ਤੇ ਉਦਾਸ ਕਹਾ ਹੈ, ਤਿਸ ਐਸੇ ਮਹਾਤਮਾ ਕੇ ਦਰਸ਼ਨ ਕਰ ਕੇ ਬੁਧੀ ਅਨੰਦ ਕਰ ਪੂਰਨ ਹੋਈ ਹੈ॥
ਉਸ ਦਾ ਦੀਦਾਰ ਕਰਨ ਦੁਆਰਾ ਮੇਰੀ ਸਮਝ ਪੂਰਨ ਹੋ ਗਈ ਹੈ।
उसके दर्शन करने से मेरी बुद्धि पूर्ण हो गई है।
ਅਠਸਠਿ ਮਜਨੁ ਚਰਨਹ ਧੂਰੀ ॥੧॥ ਰਹਾਉ ॥
The cleansing baths at the sixty-eight sacred shrines of pilgrimage are in the dust of his feet. ||1||Pause||
The ablution at sixty eight places of pilgrimage is in the dust of his feet. Pause.
(ਗੁਰੂ ਦੇ) ਚਰਨਾਂ ਦੀ ਧੂੜ (ਹੀ) ਅਠਾਹਠ ਤੀਰਥਾਂ ਦਾ ਇਸ਼ਨਾਨ ਹੈ ।੧।ਰਹਾਉ।
ਤਿਨ ਕੇ ਚਰਨੋਂ ਕੀ ਧੂਰੀ ਕੇ ਪ੍ਰਾਪਤਿ ਹੋਨੇ ਸੇ ਪੁਰਸ਼ ਕੋ ਅਠਸਠ ਤੀਰਥੋਂ ਕੇ ਸਨਾਨ ਕਾ ਫਲ੍ਹ ਪ੍ਰਾਪਤਿ ਹੋਤਾ ਹੈ॥੧॥ ਰਹਾਉ ॥
ਅਠਾਹਠ ਤੀਰਥਾਂ ਦਾ ਇਸ਼ਨਾਨ ਉਸ ਦੇ ਪੈਰਾਂ ਦੀ ਖ਼ਾਕ ਅੰਦਰ ਹੈ। ਠਹਿਰਾਉ।
उसकी चरण-धूलि अठसठ तीर्थों का स्नान है॥ १॥ रहाउ॥
ਨੇਤ੍ਰ ਸੰਤੋਖੇ ਏਕ ਲਿਵ ਤਾਰਾ ॥
My eyes are contented with the constant love of the One Lord.
My eyes are contented with the constant affection of one God.
ਉਸ ਦੀਆਂ ਅੱਖਾਂ (ਪਰਾਇਆ ਰੂਪ ਤੱਕਣ ਵਲੋਂ) ਰੱਜ ਜਾਂਦੀਆਂ ਹਨ, ਉਸ ਦੀ ਸੁਰਤਿ ਦੀ ਤਾਰ ਇੱਕ ਪਰਮਾਤਮਾ ਵਿਚ ਰਹਿੰਦੀ ਹੈ
ਏਕ ਮੇਂ (ਤਾਰਾ) ਤੇਲ ਧਾਰਾ ਵਤ ਏਕ ਰਸ (ਲਿਵ) ਬ੍ਰਿਤੀ ਲਗਾਉਨੇ ਕਰ ਨੇਤ੍ਰ (ਸੰਤੋਖੇ) ਪ੍ਰਸਿੰਨ ਭਏ ਹੈਂ॥
ਇਕ ਵਾਹਿਗੁਰੂ ਦੀ ਲਗਾਤਾਰ ਪ੍ਰੀਤ ਨਾਲ ਮੇਰੀਆਂ ਅੱਖੀਆਂ ਸੰਤੁਸ਼ਟ ਹੋ ਗਈਆਂ ਹਨ।
एक ईश्वर में सुरति लगाने से मेरे नेत्र संतुष्ट हो गए हैं।
ਜਿਹਵਾ ਸੂਚੀ ਹਰਿ ਰਸ ਸਾਰਾ ॥੨॥
My tongue is purified by the most sublime essence of the Lord. ||2||
With superb elixir of Lord, my tongue is rendered pure.
ਪਰਮਾਤਮਾ ਦੇ ਨਾਮ ਦਾ ਸੇ੍ਰਸ਼ਟ ਰਸ ਚੱਖ ਕੇ ਉਸ ਦੀ ਜੀਭ ਪਵਿਤ੍ਰ ਹੋ ਜਾਂਦੀ ਹੈ ।੨।
ਔਰ ਜਬ ਹਰੀ ਨਾਮ ਰਸ (ਸਾਰਾ) ਪਾਇਆ ਹੈ ਤਬ ਜਿਹਬਾ ਪਵਿਤ੍ਰ ਭਈ ਹੈ॥੨॥
ਸਾਈਂ ਦੇ ਸ੍ਰੇਸ਼ਟ ਅੰਮ੍ਰਿਤ ਨਾਲ ਮੇਰੀ ਜੀਭ ਸੱਚੀ ਸੁੱਚੀ ਹੋ ਗਈ ਹੈ।
हरि रस से मेरी जिव्हा शुद्ध हो गई है॥ २॥
ਸਚੁ ਕਰਣੀ ਅਭ ਅੰਤਰਿ ਸੇਵਾ ॥
True are my actions, and deep within my being, I serve Him.
True are mine doings and within my mind is Lord's service.
(ਪਰਮਾਤਮਾ ਦਾ ਅਜੇਹਾ ਦਾਸ, ਗੁਰੂ ਜਿਸ ਮਨੁੱਖ ਨੂੰ ਮਿਲਦਾ ਹੈ) ਪ੍ਰਭੂ ਦਾ ਸਿਮਰਨ ਉਸ ਦੀ (ਨਿੱਤ ਦੀ) ਕਰਣੀ ਬਣ ਜਾਂਦਾ ਹੈ ।
ਹੇ ਭਾਈ! ਸਚੀ ਕਰਨੀ ਯਹੀ ਹੈ, ਜੋ (ਅਭ) ਰਿਦੇ ਕੇ ਅੰਤਰ ਜਾਨ ਕਰ ਸੇਵਾ ਕਰਨੀ ਹੈ॥
ਸੱਚੇ ਹਨ ਮੇਰੇ ਅਮਲ ਅਤੇ ਮੇਰੇ ਰਿਦੇ ਅੰਦਰ ਹੈ ਪ੍ਰਭੂ ਦੀ ਚਾਕਰੀ।
मेरी करनी सत्य है और मेरे हृदय में प्रभु की सेवा विद्यमान है।
ਮਨੁ ਤ੍ਰਿਪਤਾਸਿਆ ਅਲਖ ਅਭੇਵਾ ॥੩॥
My mind is satisfied by the Inscrutable, Mysterious Lord. ||3||
With the Inscrutable and Mysterious Master my soul is sated.
ਅਲੱਖ ਤੇ ਅਭੇਵ ਪਰਮਾਤਮਾ ਦੀ ਆਪਣੇ ਅੰਦਰ ਸੇਵਾ-ਭਗਤੀ ਕਰ ਕੇ ਉਸ ਦਾ ਮਨ (ਮਾਇਆ ਵਲੋਂ) ਤ੍ਰਿਪਤ ਹੋ ਜਾਂਦਾ ਹੈ ।੩।
ਅਲਖ ਅਭੇਵ ਜੋ ਪਰਮੇਸ੍ਵਰ ਹੈ ਤਿਸ ਕੋ ਅੰਤਰ ਹੀ ਪਾਇ ਕਰ ਮਨ ਤ੍ਰਿਪਤ ਭਯਾ ਹੈ॥੩॥
ਖੋਜ-ਰਹਿਤ ਅਤੇ ਭੇਦ-ਰਹਿਤ ਮਾਲਕ ਨਾਲ ਮੇਰੀ ਆਤਮਾ ਧ੍ਰਾਪ ਗਈ ਹੈ।
अलक्ष्य तथा अकल्पनीय प्रभु से मेरा मन संतुष्ट हो गया है। ३॥
ਜਹ ਜਹ ਦੇਖਉ ਤਹ ਤਹ ਸਾਚਾ ॥
Wherever I look, there I find the True Lord.
Where-so ever I see there I find the True Lord.
(ਉਸ ਗੁਰੂ ਦੇ ਦੀਦਾਰ ਦੀ ਬਰਕਤਿ ਨਾਲ ਹੀ) ਮੈਂ ਜਿੱਧਰ ਤੱਕਦਾ ਹਾਂ ਉਧਰ ਉਧਰ ਮੈਨੂੰ ਸਦਾ-ਥਿਰ ਪ੍ਰਭੂ ਦਿੱਸਦਾ ਹੈ ।
ਤਾਂ ਤੇ ਜਹਾਂ ਜਹਾਂ ਦੇਖਤਾ ਹੂੰ ਤਹਾਂ ਤਹਾਂ ਸਾਚਾ ਪਰਮੇਸ੍ਵਰ ਹੈ॥
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇਂ ਮੈਂ ਸੱਚੇ ਸਾਈਂ ਨੂੰ ਤਕਦਾ ਹਾਂ।
जहाँ कहीं भी मैं देखता हूँ, वहीं मैं सत्य स्वरूप ईश्वर के दर्शन करता हूँ।
ਬਿਨੁ ਬੂਝੇ ਝਗਰਤ ਜਗੁ ਕਾਚਾ ॥੪॥
Without understanding, the world argues in falsehood. ||4||
Without understanding Him, the false world quarrels.
ਪਰ ਮਾਇਆ ਦੇ ਟਾਕਰੇ ਤੇ ਕਮਜ਼ੋਰ ਮਨ ਵਾਲਾ ਜਗਤ ਇਸ ਗਿਆਨ ਤੋਂ ਸੱਖਣਾ ਹੋਣ ਕਰਕੇ ਖਹਿ ਖਹਿ ਕਰ ਰਿਹਾ ਹੈ ।੪।
ਬਿਨਾ ਸਮਝ ਸੇ (ਕਾਚਾ) ਅਗ੍ਯਾਨੀ ਜਗਤ ਮੇਂ ਅਪਨੀ ਕਲਪਨਾ ਕੇ, ਵਾ ਅਨੇਕ ਮਤੋਂ ਕੇ ਝਗੜੇ ਕਰਤਾ ਹੈ॥੪॥
ਉਸ ਨੂੰ ਸਮਝਣ ਦੇ ਬਗੈਰ ਕੂੜੀ ਦੁਨੀਆਂ ਬਖੇੜਾ ਕਰਦੀ ਹੈ।
प्रभु की सूझ के बिना मिथ्या संसार विवाद करता है॥ ४ ॥
ਗੁਰੁ ਸਮਝਾਵੈ ਸੋਝੀ ਹੋਈ ॥
When the Guru instructs, understanding is obtained.
When the Guru instructs, understanding is obtained.
ਇਹ ਸਮਝ ਕਿ ਪਰਮਾਤਮਾ ਹਰ ਥਾਂ ਮੌਜੂਦ ਹੈ ਉਸੇ ਨੂੰ ਹੁੰਦੀ ਹੈ ਜਿਸ ਨੂੰ ਗੁਰੂ ਇਹ ਸਮਝ ਦੇਵੇ ।
ਜਿਸ ਕੋ ਗੁਰੂ ਸਮਝਾਉਤੇ ਹੈਂ ਉਸ ਕੋ (ਸੋਝੀ) ਗ੍ਯਾਤ ਹੋਈ ਹੈ॥
ਜਦ ਗੁਰੂ ਜੀ ਸਿਖ-ਮਤ ਦਿੰਦੇ ਹਨ ਤਾਂ ਸਮਝ ਪ੍ਰਾਪਤ ਹੋ ਜਾਂਦੀ ਹੈ।
जब गुरु उपदेश प्रदान करते हैं तो सूझ प्राप्त हो जाती है।
ਗੁਰਮੁਖਿ ਵਿਰਲਾ ਬੂਝੈ ਕੋਈ ॥੫॥
How rare is that Gurmukh who understands. ||5||
Through the Guru, hardly any one recognises the Lord.
ਕੋਈ ਵਿਰਲਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਇਹ ਸਮਝ ਪ੍ਰਾਪਤ ਕਰਦਾ ਹੈ ।੫।
ਪਰ ਕਿਸੀ ਵਿਰਲੇ ਹੀ ਗੁਰਮੁਖ ਜਨ ਕੋ ਸਮਝ ਹੋਈ ਹੈ॥੫॥
ਗੁਰਾਂ ਦੇ ਰਾਹੀਂ ਕੋਈ ਇਕ ਅੱਧਾ ਹੀ ਪ੍ਰਭੂ ਨੂੰ ਸਿੰਾਣਦਾ ਹੈ।
कोई विरला गुरमुख ही प्रभु को पहचानता है॥ ५ ॥
ਕਰਿ ਕਿਰਪਾ ਰਾਖਹੁ ਰਖਵਾਲੇ ॥
Show Your Mercy, and save me, O Savior Lord!
Show mercy, and save me, O my Saviour.
ਹੇ ਰੱਖਣਹਾਰ ਪ੍ਰਭੂ! ਮਿਹਰ ਕਰ, ਤੇ ਜੀਵਾਂ ਨੂੰ (ਖਹਿ ਖਹਿ ਤੋਂ) ਤੂੰ ਆਪ ਬਚਾ ।
ਤਾਂ ਤੇ ਮੈਂ ਤੋ ਐਸੇ ਪ੍ਰਾਰਥਨਾ ਕਰਤਾ ਹੂੰ ਕਿ ਹੇ ਸਰਬ ਕੇ ਰਖਨੇ ਵਾਲੇ ਪਰਮੇਸ੍ਵਰ ਅਪਨੀ ਕ੍ਰਿਪਾ ਕਰ ਕੇ ਰਾਖ ਲੇ॥
ਮਿਹਰ ਧਾਰ, ਹੇ ਬਚਾਉਣਹਾਰ! ਅਤੇ ਮੇਰੀ ਰਖਿਆ ਕਰ।
हे रखवाले प्रभु ! कृपा करके हमारी रक्षा करो।
ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥
Without understanding, people become beasts and demons. ||6||
Without knowing the Master, the mortals have become beasts and devils.
ਗੁਰੂ ਤੋਂ ਗਿਆਨ ਪ੍ਰਾਪਤ ਕਰਨ ਤੋਂ ਬਿਨਾ ਜੀਵ ਪਸ਼ੂ (-ਸੁਭਾਵ) ਬਣ ਰਹੇ ਹਨ, ਭੂਤਨੇ ਹੋ ਰਹੇ ਹਨ ।੬।
ਕਿਉਂਕਿ ਤੇਰੇ ਸ੍ਵਰੂਪ ਬੂਝੇ ਸੇ ਬਿਨਾ ਜੀਵ, ਪਸ਼ੂ ਔਰ ਬੇਤਾਲ ਹੋ ਰਹੇ ਹੈਂ॥੬॥
ਮਾਲਕ ਨੂੰ ਜਾਨਣ ਦੇ ਬਗੈਰ, ਪ੍ਰਾਣੀ ਡੰਗਰ ਅਤੇ ਭੂਤਨੇ ਬਣ ਗਏ ਹਨ।
प्रभु की सूझ बिना प्राणी पशु एवं प्रेत वृति हो रहे हैं।॥ ६॥
ਗੁਰਿ ਕਹਿਆ ਅਵਰੁ ਨਹੀ ਦੂਜਾ ॥
The Guru has said that there is no other at all.
The Guru has said, "there is not any other except the Lord".
ਮੈਨੂੰ ਸਤਿਗੁਰੂ ਨੇ ਸਮਝਾ ਦਿੱਤਾ ਹੈ ਕਿ ਪ੍ਰਭੂ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਹੈ ।
ਹੇ ਸਿਧੋ! ਮੁਝ ਕੋ ਗੁਰੋਂ ਨੇ ਐਸੇ ਕਹਾ ਹੈ ਕਿ ਪਰਮੇਸ੍ਵਰ ਸੇ ਬਿਨਾ ਔਰ ਦੂਸਰਾ ਕੋਊ ਨਹੀਂ ਹੈ॥
ਗੁਰੂ ਜੀ ਨੇ ਫੁਰਮਾਇਆ ਹੈ, "ਸਾਹਿਬ ਦੇ ਬਗੈਰ ਕੋਈ ਹੋਰ ਹੈ ਹੀ ਨਹੀਂ।"
गुरु जी ने कहा है, ईश्वर बिना दूसरा कोई नहीं।
ਕਿਸੁ ਕਹੁ ਦੇਖਿ ਕਰਉ ਅਨ ਪੂਜਾ ॥੭॥
So tell me, who should I see, and who should I worship? ||7||
Tell me, whom else should I see and of whom else should I perform worship?
ਦੱਸੋ, (ਹੇ ਭਾਈ!) ਮੈਂ ਕਿਸ ਨੂੰ (ਉਸ ਵਰਗਾ) ਦੇਖ ਕੇ ਕਿਸੇ ਹੋਰ ਦੀ ਪੂਜਾ ਕਰ ਸਕਦਾ ਹਾਂ? ।੭।
ਤਾਂ ਤੇ ਮੈਂ ਕਿਸ ਕਉ ਦੇਖ ਕਰ (ਅਨ) ਔਰ ਕੀ ਪੂਜਾ ਕਰੋਂ॥੭॥
ਦਸੋ ਹੋਰ ਕਿਸ ਨੂੰ ਵੇਖਾਂ ਅਤੇ ਹੋਰ ਕੀਹਦੀ ਉਪਾਸ਼ਨਾ ਕਰਾਂ?
बताइये दूसरा किस को देखें और किस की पूजा करू॥ ७॥
ਸੰਤ ਹੇਤਿ ਪ੍ਰਭਿ ਤ੍ਰਿਭਵਣ ਧਾਰੇ ॥
For the sake of the Saints, God has established the three worlds.
For the sake of the Saints, the Lord has installed the three worlds.
ਪਰਮਾਤਮਾ ਨੇ (ਮਨੁੱਖਾਂ ਨੂੰ) ਸੰਤ ਬਣਾਣ ਲਈ ਇਹ ਸ੍ਰਿਸ਼ਟੀ ਰਚੀ ਹੈ ।
ਸੰਤੋਂ ਕੇ ਵਾਸਤੇ ਪ੍ਰਭੂ ਨੇ ਤ੍ਰਿਲੋਕੀ ਮੇਂ ਅਵਤਾਰ ਧਾਰਨ ਕਰੇ ਹੈਂ, ਜੈਸੇ ਪ੍ਰਹਲਾਦਿ ਕੇ ਵਾਸਤੇ ਨਰਸਿੰਘ, ਵਾ ਜਿਸ ਪ੍ਰਭੂ ਨੇ ਤ੍ਰਿਭਵਨ ਧਾਰੇ ਹੈਂ ਤਿਸ ਮੇਂ ਸੰਤੋਂ ਕਾ ਪ੍ਰੇਮ ਹੈ॥
ਸਾਧੂਆਂ ਦੀ ਖਾਤਰ, ਠਾਕੁਰ ਨੇ ਤਿੰਨੇ ਜਹਾਨ ਅਸਥਾਪਨ ਕੀਤੇ ਹਨ।
संतजनों हेतु ईश्वर ने तीन लोक स्थापित किए हैं।
ਆਤਮੁ ਚੀਨੈ ਸੁ ਤਤੁ ਬੀਚਾਰੇ ॥੮॥
One who understands his own soul, contemplates the essence of reality. ||8||
He who comprehends his ownself comes to know the Reality.
ਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਆਪ ਨੂੰ ਪਛਾਣਦਾ ਹੈ, ਉਹ ਇਸ ਅਸਲੀਅਤ ਨੂੰ ਸਮਝ ਲੈਂਦਾ ਹੈ ।੮।
ਜੋ ਤਤ੍ਵ ਸਿਖ੍ਯਾ ਕਾ ਵੀਚਾਰ ਕਰਤਾ ਹੈ, ਸੋਈ ਆਤਮਾ ਕੋ ਚੀਨਤਾ ਹੈ॥੮॥
ਜੋ ਆਪਣੇ ਆਪ ਨੂੰ ਸਮਝਦਾ ਹੈ, ਉਹ ਅਸਲੀਅਤ ਨੂੰ ਜਾਣ ਲੈਂਦਾ ਹੈ।
जो अपने आत्म-स्वरूप को समझता है, वह वास्तविकता को समझ लेता है॥ ८ ॥
ਸਾਚੁ ਰਿਦੈ ਸਚੁ ਪ੍ਰੇਮ ਨਿਵਾਸ ॥
One whose heart is filled with Truth and true love
Who, within his mind, enshrines the Truth, and hearty Divine love,
(ਗੁਰੂ ਦਾ ਦੀਦਾਰ ਕਰ ਕੇ ਹੀ) ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਨੁੱਖ ਦੇ ਹਿਰਦੇ ਵਿਚ ਨਿਵਾਸ ਕਰਦਾ ਹੈ, ਪਰਮਾਤਮਾ ਦਾ ਪਿਆਰ ਰਿਦੇ ਵਿਚ ਟਿਕਦਾ ਹੈ ।
ਜਿਨ ਕੇ ਰਿਦੇ ਮੇਂ ਸਾਚ ਨਾਮ ਹੈ ਔਰੁ ਸਚੇ ਪ੍ਰੇਮ ਮੇਂ ਨਿਵਾਸ ਹੈ॥
ਜਿਸ ਦੇ ਹਿਰਦੇ ਅੰਦਰ ਸੱਚ ਅਤੇ ਦਿਲੀ ਰੱਬੀ ਪਿਆਰ ਵਸਦਾ ਹੈ,
जिसके हृदय में सत्य निवास करता है, ईश्वर का प्रेम उसके हृदय में ही रहता है।
ਪ੍ਰਣਵਤਿ ਨਾਨਕ ਹਮ ਤਾ ਕੇ ਦਾਸ ॥੯॥੮॥
- prays Nanak, I am his servant. ||9||8||
prays Nanak, I am a servant of His
ਨਾਨਕ ਬੇਨਤੀ ਕਰਦਾ ਹੈ,—ਮੈਂ ਭੀ ਉਸ ਗੁਰੂ ਦਾ ਦਾਸ ਹਾਂ ।੯।੮।
ਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਨ ਕੇ ਦਾਸ ਹੈਂ॥੯॥੮॥☬ਇਸ ਸਬਦ ਪਰ ਪੌਰਾਣ ਕਾ ਪ੍ਰਸੰਗ ਬਹੁਤ ਹੈ ਬਿਸਤਾਰ ਕੇ ਭਯ ਸੇ ਨਹੀਂ ਲਿਖੇ।
ਗੁਰੂ ਜੀ ਬੇਨਤੀ ਕਰਦੇ ਹਨ, ਮੈਂ ਉਸ ਦਾ ਸੇਵਕ ਹਾਂ।
नानक प्रार्थना करता है - मैं भी उसका दास हूँ॥ ६॥ ८ ॥