Raaj Leela - New Composition

Composition 20128 
Aug 17, 2020
Raag Asa, Pg. 385
Inspiration - Someone singing this shabad on instagram
Although the refrain is Sarab Sukhan (on which I have composed earlier), this composition uses Raaj Leela as the refrain. 

ਆਸਾ ਮਹਲਾ ੫ ॥

ਰਾਜ ਲੀਲਾ ਤੇਰੈ ਨਾਮਿ ਬਨਾਈ ॥
ਜੋਗੁ ਬਨਿਆ ਤੇਰਾ ਕੀਰਤਨੁ ਗਾਈ ॥੧॥

ਸਰਬ ਸੁਖਾ ਬਨੇ ਤੇਰੈ ਓਲ੍ਹ੍ਹੈ ॥
ਭ੍ਰਮ ਕੇ ਪਰਦੇ ਸਤਿਗੁਰ ਖੋਲ੍ਹ੍ਹੇ ॥੧॥ ਰਹਾਉ ॥

ਹੁਕਮੁ ਬੂਝਿ ਰੰਗ ਰਸ ਮਾਣੇ ॥
ਸਤਿਗੁਰ ਸੇਵਾ ਮਹਾ ਨਿਰਬਾਣੇ ॥੨॥

ਜਿਨਿ ਤੂੰ ਜਾਤਾ ਸੋ ਗਿਰਸਤ ਉਦਾਸੀ ਪਰਵਾਣੁ ॥
ਨਾਮਿ ਰਤਾ ਸੋਈ ਨਿਰਬਾਣੁ ॥੩॥

ਜਾ ਕਉ ਮਿਲਿਓ ਨਾਮੁ ਨਿਧਾਨਾ ॥
ਭਨਤਿ ਨਾਨਕ ਤਾ ਕਾ ਪੂਰ ਖਜਾਨਾ ॥੪॥੬॥੫੭॥

English Transliteration

aasaa mahalaa panjavaa ||

raaj leelaa terai naam banaiee ||
jog baniaa teraa keeratan gaiee ||1||

sarab sukhaa bane terai ol(h)ai ||
bhram ke paradhe satigur khol(h)e ||1|| rahaau ||

hukam boojh ra(n)g ras maane ||
satigur sevaa mahaa nirabaane ||2||

jin too(n) jaataa so girasat udhaasee paravaan ||
naam rataa soiee nirabaan ||3||

jaa kau milio naam nidhaanaa ||
bhanat naanak taa kaa poor khajaanaa ||4||6||57||


Professor Sahib Singh
References -

ਆਸਾ ਮਹਲਾ ੫ ॥ ਰਾਜ ਲੀਲਾ ਤੇਰੈ ਨਾਮਿ ਬਨਾਈ ॥ ਜੋਗੁ ਬਨਿਆ ਤੇਰਾ ਕੀਰਤਨੁ ਗਾਈ ॥੧॥ ਸਰਬ ਸੁਖਾ ਬਨੇ ਤੇਰੈ ਓਲ੍ਹ੍ਹੈ ॥ ਭ੍ਰਮ ਕੇ ਪਰਦੇ ਸਤਿਗੁਰ ਖੋਲ੍ਹ੍ਹੇ ॥੧॥ ਰਹਾਉ ॥ ਹੁਕਮੁ ਬੂਝਿ ਰੰਗ ਰਸ ਮਾਣੇ ॥ ਸਤਿਗੁਰ ਸੇਵਾ ਮਹਾ ਨਿਰਬਾਣੇ ॥੨॥ ਜਿਨਿ ਤੂੰ ਜਾਤਾ ਸੋ ਗਿਰਸਤ ਉਦਾਸੀ ਪਰਵਾਣੁ ॥ ਨਾਮਿ ਰਤਾ ਸੋਈ ਨਿਰਬਾਣੁ ॥੩॥ ਜਾ ਕਉ ਮਿਲਿਓ ਨਾਮੁ ਨਿਧਾਨਾ ॥ ਭਨਤਿ ਨਾਨਕ ਤਾ ਕਾ ਪੂਰ ਖਜਾਨਾ ॥੪॥੬॥੫੭॥ {ਪੰਨਾ 385}

ਪਦ ਅਰਥ: ਰਾਜ ਲੀਲਾ = ਰਾਜ ਦਾ ਮੌਜ-ਮੇਲਾ, ਰਾਜ ਤੋਂ ਮਿਲਣ ਵਾਲਾ ਸੁਖ-ਆਨੰਦ। ਤੇਰੈ ਨਾਮਿ = ਤੇਰੇ ਨਾਮ ਨੇ। ਗਾਈ = ਮੈਂ ਗਾਂਦਾ ਹਾਂ।1।

ਤੇਰੈ ਓਲ੍ਹ੍ਹੈ– ਤੇਰੇ ਆਸਰੇ (ਰਹਿਣ ਨਾਲ) । ਭ੍ਰਮ = ਭਟਕਣਾ।1। ਰਹਾਉ।

ਬੂਝਿ = ਸਮਝ ਕੇ। ਨਿਰਬਾਣੇ = ਵਾਸਨਾ-ਰਹਿਤ ਅਵਸਥਾ।2।

ਜਿਨਿ = ਜਿਸ ਨੇ। ਤੂੰ = ਤੈਨੂੰ। ਉਦਾਸੀ = ਤਿਆਗੀ। ਪਰਵਾਣੁ = ਕਬੂਲ। ਨਾਮਿ = ਨਾਮ ਵਿਚ। ਨਿਰਬਾਣੁ = ਵਾਸਨਾ ਤੋਂ ਰਹਿਤ।3।

ਜਾ ਕਉ = ਜਿਸ ਨੂੰ। ਨਿਧਾਨਾ = ਖ਼ਜ਼ਾਨਾ। ਭਨਤਿ = ਆਖਦਾ ਹੈ। ਪੂਰ = ਭਰਿਆ ਹੋਇਆ।4।

ਅਰਥ: ਹੇ ਪ੍ਰਭੂ! (ਜਦੋਂ ਤੋਂ) ਸਤਿਗੁਰੂ ਨੇ (ਮੇਰੇ ਅੰਦਰੋਂ ਮਾਇਆ ਦੀ ਖ਼ਾਤਰ) ਭਟਕਣਾ ਪੈਦਾ ਕਰਨ ਵਾਲੇ ਪੜਦੇ ਖੋਹਲ ਦਿੱਤੇ ਹਨ (ਤੇ ਤੇਰੇ ਨਾਲੋਂ ਮੇਰੀ ਵਿੱਥ ਮੁੱਕ ਗਈ ਹੈ, ਤਦੋਂ ਤੋਂ) ਤੇਰੇ ਆਸਰੇ-ਪਰਨੇ ਰਹਿਣ ਨਾਲ ਮੇਰੇ ਵਾਸਤੇ ਸਾਰੇ ਸੁਖ ਹੀ ਸੁਖ ਬਣ ਗਏ ਹਨ।1। ਰਹਾਉ।

ਹੇ ਪ੍ਰਭੂ! ਤੇਰੇ ਨਾਮ ਨੇ ਮੇਰੇ ਵਾਸਤੇ ਉਹ ਮੌਜ ਬਣਾ ਦਿੱਤੀ ਹੈ ਜੋ ਰਾਜੇ ਲੋਕਾਂ ਨੂੰ ਰਾਜ ਤੋਂ ਮਿਲਦੀ ਪ੍ਰਤੀਤ ਹੁੰਦੀ ਹੈ, ਜਦੋਂ ਮੈਂ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਹਾਂ ਤਾਂ ਮੈਨੂੰ ਜੋਗੀਆਂ ਵਾਲਾ ਜੋਗ ਪ੍ਰਾਪਤ ਹੋ ਜਾਂਦਾ ਹੈ (ਦੁਨੀਆ ਵਾਲਾ ਸੁਖ ਤੇ ਫ਼ਕੀਰੀ ਵਾਲਾ ਸੁਖ ਦੋਵੇਂ ਹੀ ਮੈਨੂੰ ਤੇਰੀ ਸਿਫ਼ਤਿ-ਸਾਲਾਹ ਵਿਚੋਂ ਮਿਲ ਰਹੇ ਹਨ) ।

ਹੇ ਪ੍ਰਭੂ! ਤੇਰੀ ਰਜ਼ਾ ਨੂੰ ਸਮਝ ਕੇ ਮੈਂ ਸਾਰੇ ਆਤਮਕ ਆਨੰਦ ਮਾਣ ਰਿਹਾ ਹਾਂ, ਸਤਿਗੁਰੂ ਦੀ (ਦੱਸੀ) ਸੇਵਾ ਦੀ ਬਰਕਤਿ ਨਾਲ ਮੈਨੂੰ ਬੜੀ ਉੱਚੀ ਵਾਸਨਾ-ਰਹਿਤ ਅਵਸਥਾ ਪ੍ਰਾਪਤ ਹੋ ਗਈ ਹੈ।2।

ਹੇ ਪ੍ਰਭੂ! ਜਿਸ ਮਨੁੱਖ ਨੇ ਤੇਰੇ ਨਾਲ ਡੂੰਘੀ ਸਾਂਝ ਪਾ ਲਈ ਉਹ ਚਾਹੇ ਗ੍ਰਿਹਸਤੀ ਹੈ ਚਾਹੇ ਤਿਆਗੀ ਉਹ ਤੇਰੀਆਂ ਨਜ਼ਰਾਂ ਵਿਚ ਕਬੂਲ ਹੈ। ਜੇਹੜਾ ਮਨੁੱਖ, ਹੇ ਪ੍ਰਭੂ! ਤੇਰੇ ਨਾਮ (-ਰੰਗ) ਵਿਚ ਰੰਗਿਆ ਹੋਇਆ ਹੈ ਉਹੀ ਸਦਾ ਦੁਨੀਆ ਦੀਆਂ ਵਾਸਨਾ ਤੋਂ ਬਚਿਆ ਰਹਿੰਦਾ ਹੈ।3।

ਨਾਨਕ ਆਖਦਾ ਹੈ– ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਨਾਮ-ਖ਼ਜ਼ਾਨਾ ਮਿਲ ਗਿਆ ਹੈ ਉਸ ਦਾ (ਉੱਚੇ ਆਤਮਕ ਜੀਵਨ ਦੇ ਗੁਣਾਂ ਦਾ) ਖ਼ਜ਼ਾਨਾ ਸਦਾ ਭਰਿਆ ਰਹਿੰਦਾ ਹੈ।4।6। 57।

Key words in shabad: 

Nirvana - In the last two stanzas; related to "Sukha" in the refrain.   

Raaj ... Jog, Choice between Householder and Sanyasi: surprise is both are okay if "you are known."






Related Gurbani 

ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥
करम धरम पाखंड जो दीसहि तिन जमु जागाती लूटै ॥
Karam ḏẖaram pakẖand jo ḏīsėh ṯin jam jāgāṯī lūtai.
The religious rites, rituals and hypocrisies which are seen, are plundered by the Messenger of Death, the ultimate tax collector.

ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ ॥੧॥
निरबाण कीरतनु गावहु करते का निमख सिमरत जितु छूटै ॥१॥
Nirbāṇ kīrṯan gāvhu karṯe kā nimakẖ simraṯ jiṯ cẖẖūtai. ||1||
In the state of Nirvaanaa, sing the Kirtan of the Creator's Praises; contemplating Him in meditation, even for an instant, one is saved. ||1||


ਪ੍ਰਭ ਕਿਰਪਾ ਤੇ ਮਨੁ ਵਸਿ ਆਇਆ ॥
प्रभ किरपा ते मनु वसि आइआ ॥
Parabẖ kirpā ṯe man vas ā▫i▫ā.
By God's Grace, the mind is brought under control;

ਨਾਨਕ ਗੁਰਮੁਖਿ ਤਰੀ ਤਿਨਿ ਮਾਇਆ ॥੪॥
नानक गुरमुखि तरी तिनि माइआ ॥४॥
Nānak gurmukẖ ṯarī ṯin mā▫i▫ā. ||4||
O Nanak, the Gurmukh crosses over the ocean of Maya. ||4||


ਸੁਣਿ ਬੇਨੰਤੀ ਸੁਆਮੀ ਅਪੁਨੇ ਨਾਨਕੁ ਇਹੁ ਸੁਖੁ ਮਾਗੈ ॥
सुणि बेनंती सुआमी अपुने नानकु इहु सुखु मागै ॥
Suṇ benanṯī su▫āmī apune Nānak ih sukẖ māgai.
Hear my prayer, O Lord and Master; Nanak begs for this happiness:

ਜਹ ਕੀਰਤਨੁ ਤੇਰਾ ਸਾਧੂ ਗਾਵਹਿ ਤਹ ਮੇਰਾ ਮਨੁ ਲਾਗੈ ॥੪॥੬॥
जह कीरतनु तेरा साधू गावहि तह मेरा मनु लागै ॥४॥६॥
Jah kīrṯan ṯerā sāḏẖū gāvahi ṯah merā man lāgai. ||4||6||
wherever Your Holy Saints sing the Kirtan of Your Praises, let my mind be attached to that place. ||4||6||



ਅਨਿਕ ਕਰਮ ਕੀਏ ਬਹੁਤੇਰੇ ॥
अनिक करम कीए बहुतेरे ॥
Anik karam kī▫e bahuṯere.
You may do innumerable deeds,

ਜੋ ਕੀਜੈ ਸੋ ਬੰਧਨੁ ਪੈਰੇ ॥
जो कीजै सो बंधनु पैरे ॥
Jo kījai so banḏẖan paire.
but whatever you do, only serves to tie your feet.

ਕੁਰੁਤਾ ਬੀਜੁ ਬੀਜੇ ਨਹੀ ਜੰਮੈ ਸਭੁ ਲਾਹਾ ਮੂਲੁ ਗਵਾਇਦਾ ॥੫॥
कुरुता बीजु बीजे नही जमै सभु लाहा मूलु गवाइदा ॥५॥
Kuruṯā bīj bīje nahī jammai sabẖ lāhā mūl gavā▫iḏā. ||5||
The seed which is planted out of season does not sprout, and all one's capital and profits are lost. ||5||



ਕਲਜੁਗ ਮਹਿ ਕੀਰਤਨੁ ਪਰਧਾਨਾ ॥
कलजुग महि कीरतनु परधाना ॥
Kaljug mėh kīrṯan parḏẖānā.
In this Dark Age of Kali Yuga, the Kirtan of the Lord's Praises are most sublime and exalted.

ਗੁਰਮੁਖਿ ਜਪੀਐ ਲਾਇ ਧਿਆਨਾ ॥
गुरमुखि जपीऐ लाइ धिआना ॥
Gurmukẖ japī▫ai lā▫e ḏẖi▫ānā.
Become Gurmukh, chant and focus your meditation.

ਆਪਿ ਤਰੈ ਸਗਲੇ ਕੁਲ ਤਾਰੇ ਹਰਿ ਦਰਗਹ ਪਤਿ ਸਿਉ ਜਾਇਦਾ ॥੬॥
आपि तरै सगले कुल तारे हरि दरगह पति सिउ जाइदा ॥६॥
Āp ṯarai sagle kul ṯāre har ḏargėh paṯ si▫o jā▫iḏā. ||6||
You shall save yourself, and save all your generations as well. You shall go to the Court of the Lord with honor. ||6||




Related Gurbani - Full Shabads 

ਆਸਾ ਮਹਲਾ ੫ ॥
आसा महला ५ ॥
Āsā mėhlā 5.
Aasaa, Fifth Mehl:

ਤੀਰਥਿ ਜਾਉ ਤ ਹਉ ਹਉ ਕਰਤੇ ॥
तीरथि जाउ त हउ हउ करते ॥
Ŧirath jā▫o ṯa ha▫o ha▫o karṯe.
Journeying to sacred shrines of pilgrimage, I see the mortals acting in ego.

ਪੰਡਿਤ ਪੂਛਉ ਤ ਮਾਇਆ ਰਾਤੇ ॥੧॥
पंडित पूछउ त माइआ राते ॥१॥
Pandiṯ pūcẖẖa▫o ṯa mā▫i▫ā rāṯe. ||1||
If I ask the Pandits, I find them tainted by Maya. ||1||

ਸੋ ਅਸਥਾਨੁ ਬਤਾਵਹੁ ਮੀਤਾ ॥
सो असथानु बतावहु मीता ॥
So asthān baṯāvhu mīṯā.
Show me that place, O friend,

ਜਾ ਕੈ ਹਰਿ ਹਰਿ ਕੀਰਤਨੁ ਨੀਤਾ ॥੧॥ ਰਹਾਉ ॥
जा कै हरि हरि कीरतनु नीता ॥१॥ रहाउ ॥
Jā kai har har kīrṯan nīṯā. ||1|| rahā▫o.
where the Kirtan of the Lord's Praises are forever sung. ||1||Pause||

ਸਾਸਤ੍ਰ ਬੇਦ ਪਾਪ ਪੁੰਨ ਵੀਚਾਰ ॥
सासत्र बेद पाप पुंन वीचार ॥
Sāsṯar beḏ pāp punn vīcẖār.
The Shaastras and the Vedas speak of sin and virtue;

ਨਰਕਿ ਸੁਰਗਿ ਫਿਰਿ ਫਿਰਿ ਅਉਤਾਰ ॥੨॥
नरकि सुरगि फिरि फिरि अउतार ॥२॥
Narak surag fir fir a▫uṯār. ||2||
they say that mortals are reincarnated into heaven and hell, over and over again. ||2||

ਗਿਰਸਤ ਮਹਿ ਚਿੰਤ ਉਦਾਸ ਅਹੰਕਾਰ ॥
गिरसत महि चिंत उदास अहंकार ॥
Girsaṯ mėh cẖinṯ uḏās ahaʼnkār.
In the householder's life, there is anxiety, and in the life of the renunciate, there is egotism.

ਕਰਮ ਕਰਤ ਜੀਅ ਕਉ ਜੰਜਾਰ ॥੩॥
करम करत जीअ कउ जंजार ॥३॥
Karam karaṯ jī▫a ka▫o janjār. ||3||
Performing religious rituals, the soul is entangled. ||3||

ਪ੍ਰਭ ਕਿਰਪਾ ਤੇ ਮਨੁ ਵਸਿ ਆਇਆ ॥
प्रभ किरपा ते मनु वसि आइआ ॥
Parabẖ kirpā ṯe man vas ā▫i▫ā.
By God's Grace, the mind is brought under control;

ਨਾਨਕ ਗੁਰਮੁਖਿ ਤਰੀ ਤਿਨਿ ਮਾਇਆ ॥੪॥
नानक गुरमुखि तरी तिनि माइआ ॥४॥
Nānak gurmukẖ ṯarī ṯin mā▫i▫ā. ||4||
O Nanak, the Gurmukh crosses over the ocean of Maya. ||4||


ਸਾਧਸੰਗਿ ਹਰਿ ਕੀਰਤਨੁ ਗਾਈਐ ॥
साधसंगि हरि कीरतनु गाईऐ ॥
Sāḏẖsang har kīrṯan gā▫ī▫ai.
In the Saadh Sangat, the Company of the Holy, sing the Kirtan of the Lord's Praises.

ਇਹੁ ਅਸਥਾਨੁ ਗੁਰੂ ਤੇ ਪਾਈਐ ॥੧॥ ਰਹਾਉ ਦੂਜਾ ॥੭॥੫੮॥
इहु असथानु गुरू ते पाईऐ ॥१॥ रहाउ दूजा ॥७॥५८॥
Ih asthān gurū ṯe pā▫ī▫ai. ||1|| rahā▫o ḏūjā. ||7||58||
This place is found through the Guru. ||1||Second. Pause||7||58||



ਸੋਰਠਿ ਮਹਲਾ ੫ ॥
सोरठि महला ५ ॥
Soraṯẖ mėhlā 5.
Sorat'h, Fifth Mehl:

ਸੁਖੀਏ ਕਉ ਪੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ ॥
सुखीए कउ पेखै सभ सुखीआ रोगी कै भाणै सभ रोगी ॥
Sukẖī▫e ka▫o pekẖai sabẖ sukẖī▫ā rogī kai bẖāṇai sabẖ rogī.
To the happy person, everyone seems happy; to the sick person, everyone seems sick.

ਕਰਣ ਕਰਾਵਨਹਾਰ ਸੁਆਮੀ ਆਪਨ ਹਾਥਿ ਸੰਜੋਗੀ ॥੧॥
करण करावनहार सुआमी आपन हाथि संजोगी ॥१॥
Karaṇ karāvanhār su▫āmī āpan hāth sanjogī. ||1||
The Lord and Master acts, and causes us to act; union is in His Hands. ||1||

ਮਨ ਮੇਰੇ ਜਿਨਿ ਅਪੁਨਾ ਭਰਮੁ ਗਵਾਤਾ ॥
मन मेरे जिनि अपुना भरमु गवाता ॥
Man mere jin apunā bẖaram gavāṯā.
O my mind, no one appears to be mistaken,

ਤਿਸ ਕੈ ਭਾਣੈ ਕੋਇ ਨ ਭੂਲਾ ਜਿਨਿ ਸਗਲੋ ਬ੍ਰਹਮੁ ਪਛਾਤਾ ॥ ਰਹਾਉ ॥
तिस कै भाणै कोइ न भूला जिनि सगलो ब्रहमु पछाता ॥ रहाउ ॥
Ŧis kai bẖāṇai ko▫e na bẖūlā jin saglo barahm pacẖẖāṯā. Rahā▫o.
one who has dispelled his own doubts; he realizes that everyone is God. ||Pause||

ਸੰਤ ਸੰਗਿ ਜਾ ਕਾ ਮਨੁ ਸੀਤਲੁ ਓਹੁ ਜਾਣੈ ਸਗਲੀ ਠਾਂਢੀ ॥
संत संगि जा का मनु सीतलु ओहु जाणै सगली ठांढी ॥
Sanṯ sang jā kā man sīṯal oh jāṇai saglī ṯẖāʼndẖī.
One whose mind is comforted in the Society of the Saints, believes that all are joyful.

ਹਉਮੈ ਰੋਗਿ ਜਾ ਕਾ ਮਨੁ ਬਿਆਪਿਤ ਓਹੁ ਜਨਮਿ ਮਰੈ ਬਿਲਲਾਤੀ ॥੨॥
हउमै रोगि जा का मनु बिआपित ओहु जनमि मरै बिललाती ॥२॥
Ha▫umai rog jā kā man bi▫āpaṯ oh janam marai billāṯī. ||2||
One whose mind is afflicted by the disease of egotism, cries out in birth and death. ||2||

ਗਿਆਨ ਅੰਜਨੁ ਜਾ ਕੀ ਨੇਤ੍ਰੀ ਪੜਿਆ ਤਾ ਕਉ ਸਰਬ ਪ੍ਰਗਾਸਾ ॥
गिआन अंजनु जा की नेत्री पड़िआ ता कउ सरब प्रगासा ॥
Gi▫ān anjan jā kī neṯrī paṛi▫ā ṯā ka▫o sarab pargāsā.
Everything is clear to one whose eyes are blessed with the ointment of spiritual wisdom.

ਅਗਿਆਨਿ ਅੰਧੇਰੈ ਸੂਝਸਿ ਨਾਹੀ ਬਹੁੜਿ ਬਹੁੜਿ ਭਰਮਾਤਾ ॥੩॥
अगिआनि अंधेरै सूझसि नाही बहुड़ि बहुड़ि भरमाता ॥३॥
Agi▫ān anḏẖerai sūjẖas nāhī bahuṛ bahuṛ bẖarmāṯā. ||3||
In the darkness of spiritual ignorance, he sees nothing at all; he wanders around in reincarnation, over and over again. ||3||

ਸੁਣਿ ਬੇਨੰਤੀ ਸੁਆਮੀ ਅਪੁਨੇ ਨਾਨਕੁ ਇਹੁ ਸੁਖੁ ਮਾਗੈ ॥
सुणि बेनंती सुआमी अपुने नानकु इहु सुखु मागै ॥
Suṇ benanṯī su▫āmī apune Nānak ih sukẖ māgai.
Hear my prayer, O Lord and Master; Nanak begs for this happiness:

ਜਹ ਕੀਰਤਨੁ ਤੇਰਾ ਸਾਧੂ ਗਾਵਹਿ ਤਹ ਮੇਰਾ ਮਨੁ ਲਾਗੈ ॥੪॥੬॥
जह कीरतनु तेरा साधू गावहि तह मेरा मनु लागै ॥४॥६॥
Jah kīrṯan ṯerā sāḏẖū gāvahi ṯah merā man lāgai. ||4||6||
wherever Your Holy Saints sing the Kirtan of Your Praises, let my mind be attached to that place. ||4||6||


One Tree with the Fruit of Naam - Shabad -

ਆਸਾ ਮਹਲਾ ੫ ॥ ਏਕੁ ਬਗੀਚਾ ਪੇਡ ਘਨ ਕਰਿਆ ॥ ਅੰਮ੍ਰਿਤ ਨਾਮੁ ਤਹਾ ਮਹਿ ਫਲਿਆ ॥੧॥ ਐਸਾ ਕਰਹੁ ਬੀਚਾਰੁ ਗਿਆਨੀ ॥ ਜਾ ਤੇ ਪਾਈਐ ਪਦੁ ਨਿਰਬਾਨੀ ॥ ਆਸਿ ਪਾਸਿ ਬਿਖੂਆ ਕੇ ਕੁੰਟਾ ਬੀਚਿ ਅੰਮ੍ਰਿਤੁ ਹੈ ਭਾਈ ਰੇ ॥੧॥ ਰਹਾਉ ॥ ਸਿੰਚਨਹਾਰੇ ਏਕੈ ਮਾਲੀ ॥ ਖਬਰਿ ਕਰਤੁ ਹੈ ਪਾਤ ਪਤ ਡਾਲੀ ॥੨॥ ਸਗਲ ਬਨਸਪਤਿ ਆਣਿ ਜੜਾਈ ॥ ਸਗਲੀ ਫੂਲੀ ਨਿਫਲ ਨ ਕਾਈ ॥੩॥ ਅੰਮ੍ਰਿਤ ਫਲੁ ਨਾਮੁ ਜਿਨਿ ਗੁਰ ਤੇ ਪਾਇਆ ॥ ਨਾਨਕ ਦਾਸ ਤਰੀ ਤਿਨਿ ਮਾਇਆ ॥੪॥੫॥੫੬॥ {ਪੰਨਾ 385}

0 Comments